Skip Global Navigation to Main Content
Search
 
  •  
  • Photo

  • #

  • Photo

  • Photo

  • Photo

ਕਿਸੇ ਆਤੰਕਵਾਦੀ ਨੂੰ ਰੋਕਣ ਦੇ ਸਭ ਤੋਂ ਮਹੱਤਵਪੂਰਣ ਕਾਰਨ ਤੁਹਾਡੇ ਆਲੇ-ਦੁਆਲੇ ਮੌਜੂਦ ਹਨ।

ਆਤੰਕਵਾਦੀ ਹਰ ਕਿਸਮ ਦੇ ਮਾਸੂਸ ਲੋਕਾਂ ਨੂੰ ਮਾਰਦੇ ਹਨ। ਅਜਿਹੀ ਜਾਣਕਾਰੀ ਦੇ ਕੇ ਜੋ ਕਿਸੇ ਆਤੰਕਵਾਦੀ ਗਤੀਵਿਧੀ ਨੂੰ ਰੋਕਦੀ ਹੈ, ਪਰਿਵਾਰਾਂ ਨੂੰ ਬਚਾਉਂਦੀ ਹੈ ਅਤੇ ਸ਼ਾਤੀ ਨੂੰ ਬਣਾਏ ਰੱਖਦੀ ਹੈ।

 

ਅਮਰੀਕਾ ਅਜਿਹੀ ਜਾਣਕਾਰੀ ਲਈ ਇੱਕ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਆਤੰਕਵਾਦ ਵਿੱਚ ਸ਼ਾਮਿਲ ਵਿਅਕਤੀਆਂ ਦੀ ਗਿਰਫ਼ਤਾਰੀ ਤੱਕ ਲੈ ਜਾਉਂਦੀ ਹੈ। ਜੇ ਤੁਹਾਡੇ ਕੋਲ ਅਜਿਹੀ ਜਾਣਕਾਰੀ ਹੈ ਜੋ ਮਦਦ ਕਰ ਸਕਦੀ ਹੈ, ਕਿਰਪਾ ਕਰਕੇ ਹੁਣੇ ਸੁਝਾਓ ਦਿਓ।

 

ਕੋਈ ਗੁਪਤ ਜਾਣਕਾਰੀ ਦੇਣਾ

Skip Breadcrumb Navigation

ਨਵੀਨਤਮ ਖਬਰ

  • ਜੋਏਲ ਵੈਸਲੇ ਸ਼ਰੁੱਮ ਦੀ ਹੱਤਿਆ ਲਈ

    ਜੋਏਲ ਵੈਸਲੇ ਸ਼ਰੁੱਮ ਦੀ ਹੱਤਿਆ ਲਈ

    ਟੇਜ਼, ਯਮਨ | 18 ਮਾਰਚ, 2012

    18 ਮਾਰਚ, 2012 ਨੂੰ, ਸ਼ਰੁੱਮ, ਉਮਰ 29 ਸਾਲ, ਦੀ ਕੰਮ ਕਰਨ ਲਈ ਜਾਂਦੇ ਹੋਏ ਇਕ ਬੰਦੂਕਧਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਸੀ ਅਤੇ ਉਹ ਉਸਨੂੰ ਗੱਡੀ ਦੇ ਨਾਲ ਲੈ ਕੇ ਆ ਗਿਆ ਸੀ। ਆਪਣੀ ਮੌਤ ਦੇ ਸਮੇਂ ਤੇ, ਸ਼ਰੁੱਮ ਅੰਤਰਰਾਸ਼ਟਰੀ ਟ੍ਰੇਨਿੰਗ ਅਤੇ ਵਿਕਾਸ ਕੇਂਦਰ ਵਿੱਚ ਇੱਕ ਪ੍ਰਸ਼ਾਸਕ ਅਤੇ ਅੰਗ੍ਰੇਜ਼ੀ ਦੇ ਟੀਚਰ ਦੇ ਤੌਰ ਤੇ ਕੰਮ ਕਰਦਾ ਸੀ। ਉਹ ਯਮਨ ਵਿੱਚ ਆਪਣੀ ਵਹੁਟੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿ ਰਿਹਾ ਸੀ। (ਪੂਰਾ ਪਾਠ »)

  • ਦੀ ਤਸਵੀਰ ਅਬੂ ਦੁਆ

    ਅਬੂ ਬਕਰ ਅਲ-ਬਗਦਾਦੀ (Abu Bakr al-Baghdadi)

    25 ਮਿਲਿਅਨ ਡਾਲਰਾਂ ਤੱਕ

    ਅਬੂ ਬਕਰ ਅਲ-ਬਗਦਾਦੀ, ਜਿਸਨੂੰ ਅਬੂ ਦੁ’ਆ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇਬਰਾਹਿਮ ‘ਅਵਧ ਇਬਰਾਹਿਮ ‘ਅਲੀ ਅਲ-ਬਦਰੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਆਤੰਕਵਾਦੀ ਸੰਗਠਨ ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL) ਦਾ ਸੀਨਿਅਰ ਲੀਡਰ ਹੈ। ਜੋ ਖਤਰਾ ਅਲ-ਬਗਦਾਦੀ ਦੇ ਕਾਰਨ ਬਣਿਆ ਹੋਇਆ ਹੈ, ਉਹ ਉਸ ਦੀ ਸਥਿਤੀ, ਗਿਰਫ਼ਤਾਰੀ ਜਾਂ ਦੋਸ਼ ਸਾਬਤ ਹੋਣ ਲਈ ਜਾਨਕਾਰੀ ਦੇਣ ਲਈ ਡਿਪਾਰਟਮੇਂਟ ਆਫ਼ ਸਟੇਟ ਰਾਹੀਂ 2011 ਵਿੱਚ ਘੋਸ਼ਿਤ ਕੀਤੇ ਗਏ ਸ਼ੁਰੂਆਤੀ $10 ਮਿਲਿਅਨ ਡਾਲਰਾਂ ਦੇ ਇਨਾਮ ਦੀ ਪੇਸ਼ਕਸ਼ ਤੋਂ ਬਾਅਦ ਕਾਫ਼ੀ ਵੱਧ ਗਿਆ ਹੈ। ਜੂਨ 2014 ਵਿੱਚ, ISIL (ਜਿਸਨੂੰ ਦਾ’ਏਸ਼ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ) ਨੇ ਸੀਰਿਆ ਅਤੇ ਇਰਾਕ ਦੇ ਕੁਝ ਹਿੱਸਿਆ ਤੇ ਕਬਜ਼ਾ ਕਰ ਲਿਆ, ਅਤੇ ਇਸਲਾਮਿਕ ਖਿਲਾਫ਼ਤ ਦੀ ਸਥਾਪਨਾ ਦੀ ਘੋਸ਼ਣਾ ਕਰ ਦਿੱਤੀ, ਅਤੇ ਅਲ-ਬਗਦਾਦੀ ਨੂੰ ਖਲੀਫ਼ਾ ਦੇ ਤੌਰ ਤੇ ਨਾਮਿਤ ਕਰ ਦਿੱਤਾ। ਹਾਲ ਹੀ ਦੇ ਕੁਝ ਵਰ੍ਹਿਆਂ ਵਿੱਚ, ISIL ਨੇ ਦੁਨੀਆਂ ਭਰ ਦੇ ਜੇਹਾਦੀ ਸਮੂਹਾਂ ਅਤੇ ਉਗਰਵਾਦੀ ਵਿਅਕਤੀਆਂ ਦੀ ਨਿਸ਼ਠਾ ਹਾਸਿਲ ਕਰ ਲਿੱਤੀ ਹੈ, ਅਤੇ ਅਮਰੀਕਾ ਵਿੱਚ ਹਮਲਿਆਂ ਨੂੰ ਪ੍ਰੇਰਿਤ ਕੀਤਾ ਹੈ। (ਪੂਰਾ ਪਾਠ »)

  • ਗੁਲਮੁਰੋਦ ਖਲੀਮੋਵ (Gulmurod Khalimov)

    ਗੁਲਮੁਰੋਦ ਖਲੀਮੋਵ (Gulmurod Khalimov)

    3 ਮਿਲਿਅਨ ਡਾਲਰਾਂ ਤੱਕ

    ਸਾਬਕਾ ਤਜ਼ਾਕਿਸਤਾਨ ਵਿਸ਼ੇਸ਼ ਓਪਰੇਸ਼ਨ ਕਰਨਲ, ਪੁਲਿਸ ਸੈਨਾਪਤੀ, ਅਤੇ ਫੌਜੀ ਸਨਾਇਪਰ ਗੁਲਮੁਰੋਦ ਖਲੀਮੋਵ ਇਰਾਕ ਦੇ ਇਸਲਾਮੀ ਰਾਜ ਅਤੇ ਲੇਵਾਂਤ (ISIL) ਦਾ ਇੱਕ ਅੰਗ ਹੈ ਅਤੇ ਭਰਤੀਕਰਤਾ ਹੈ। ਉਹ ਤਜ਼ਾਕਿਸਤਾਨ ਦੀ ਗ੍ਰਹਿ ਮੰਤਰਾਲੇ ਵਿਚ ਇਕ ਵਿਸ਼ੇਸ਼ ਨੀਮ ਯੂਨਿਟ ਦਾ ਸੈਨਾਪਤੀ ਸੀ। ਖਲੀਮੋਵ ਇਹ ਪੁਸ਼ਟੀ ਕਰਦਾ ਹੋਇਆ ਇੱਕ ਪ੍ਰਚਾਰ ਵੀਡੀਓ ਵਿੱਚ ਪ੍ਰਗਟ ਹੋਇਆ ਹੈ ਕਿ ਉਹ ISIL ਲਈ ਲੜਦਾ ਹੈ ਅਤੇ ਉਸ ਨੇ ਅਮਰੀਕਾ ਦੇ ਖਿਲਾਫ ਹਿੰਸਕ ਕੰਮ ਕਰਨ ਲਈ ਖੁਲ੍ਹੇ ਆਮ ਕਿਹਾ ਹੈ। (ਪੂਰਾ ਪਾਠ »)

  • ਦੀ ਤਸਵੀਰ ਅਬੂ ਮੁਹੰਮਦ ਅਲ–ਸ਼ਿਮਾਲੀ (Abu-Muhammad al-Shimali)

    ਅਬੂ ਮੁਹੰਮਦ ਅਲ–ਸ਼ਿਮਾਲੀ (Abu-Muhammad al-Shimali)

    5 ਮਿਲਿਅਨ ਡਾਲਰਾਂ ਤੱਕ

    ਇਰਾਕ ਅਤੇ ਲੇਵਾਂਤ ਦੇ ਸੀਨੀਅਰ ਇਸਲਾਮੀ ਰਾਜ (ISIL) ਦੇ ਬਾਰਡਰ ਚੀਫ ਤਿਰਾਦ ਅਲ- ਜਰਬਾ, ਜੋ ਅਬੂ ਮੁਹੰਮਦ ਅਲ-ਸ਼ਾਮਾਲੀ ਦੇ ਨਾਂ ਤੋਂ ਪ੍ਰਸਿੱਧ ਹੈ, ਉਹ ISIL ਦੇ ਨਾਲ ਸੰਬੰਧਿੱਤ ਰਿਹਾ ਹੈ, ਜਿਸਨੂੰ ਪਹਿਲਾਂ 2005 ਤੋਂ ਇਰਾਕ ਵਿੱਚ ਅਲ-ਕਾਇਦਾ ਇਨ ਇਰਾਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਉਹ ISIL ਦੀ ਇਮੀਗ੍ਰੇਸ਼ਨ ਅਤੇ ਅਸਬਾਬ ਕਮੇਟੀ ਵਿੱਚ ਇੱਕ ਮਹੱਤਵਪੂਰਨ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਦਾ ਹੈ, ਅਤੇ ਮੁੱਖ ਰੂਪ ਤੋਂ ਗਾਜ਼ੀਆਟੈਪ, ਟਰਕੀ ਦੇ ਮਾਧਿਅਮ ਤੋਂ ਅਤੇ ਫਿਰ (ਪੂਰਾ ਪਾਠ »)

  • ਦੀ ਤਸਵੀਰ ਪੁਰਾਤਨ ਸਭਿਆਚਾਰ

    ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL) ਨੂੰ ਫਾਇਦਾ ਪਹੁੰਚਾਉਣ ਲਈ ਤੇਲ ਅਤੇ ਪੁਰਾਤਨ ਵਸਤਾਂ ਦੀ ਤਸਕਰੀ ਨੂੰ ਮਹਤੱਵਪੂਰਨ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ

    ਅੱਤਵਾਦੀ ਸਮੂਹ, ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL), ਜਿਸਨੂੰ ਇਸ ਦੇ ਅਰਬੀ ਸੰਸਕਰਨ DAESH ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਦੁਆਰਾ, ਦੇ ਲਈ, ਦੇ ਵਲੋਂ ਜਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਤੇਲ ਅਤੇ ਪੁਰਾਤਨ ਵਸਤਾਂ ਦੀ ਵਿਕਰੀ ਅਤੇ/ਜਾਂ ਵਪਾਰ ਨੂੰ ਮਹਤੱਵਪੂਰਨ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਲਈ ਰਿਵਾਰਡ ਫ਼ਾਰ ਜਸਟਿਸ ਪ੍ਰੋਗਰਾਮ $5 ਮਿਲਿਅਨ ਡਾਲਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। (ਪੂਰਾ ਪਾਠ »)

ਸਫਲਤਾ ਦੀ ਕਹਾਣੀ

ਦੀ ਤਸਵੀਰ ਰਾਮਜ਼ੀ ਅਹਿਮਦ ਯੂਸਫ਼

ਮੁਜਰਮ (ਕੈਦੀ) ਵਿਅਕਤੀ

ਰਾਮਜ਼ੀ ਅਹਿਮਦ ਯੁਸੁਫ਼ ਦੇ ਪਕੜੇ ਜਾਣ ਲੈ ਜਾਣ ਵਾਲੀ ਜਾਣਕਾਰੀ

ਰਾਮਜ਼ੀ ਅਹਿਮਦ ਯੂਸਫ਼ ਫਰਵਰੀ 1993 ਦੇ ਨਿਉ-ਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਤੇ ਹੋਈ ਬੰਮਬਾਰੀ ਦੇ ਲਈ ਜੁੰਮੇਵਾਰ ਆਤੰਕਵਾਦੀ ਮਾਸਟਰ ਮਾਇੰਡ ਸੀ ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋਈ ਅਤੇ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਯੂਸਫ਼ ਅਤੇ ਉਸ ਦੇ ਸਾਥੀ ਵਰਲਡ ਟ੍ਰੇਡ ਸੈਂਟਰ ਦੀ ਬੇਸਮੈਂਟ ਦੇ ਅੰਦਰ ਵਿਸਫੋਟਕ ਪਦਾਰਥਾਂ ਦੀ ਇੱਕ ਭਰੀ ਹੋਈ ਗੱਡੀ ਲੈ ਗਏ ਸੀ। ਬੰਮਬਾਰੀ ਦੇ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ, ਯੂਸਫ਼ ਇੱਕ ਹਵਾਈ ਜਹਾਜ ਰਾਹੀਂ ਪਾਕਿਸਤਾਨ ਫਰਾਰ ਹੋ ਗਿਆ। 

ਯੂਸਫ਼ ਫਿਲਿਪੀਅਨ੍ਜ਼ ਵਿੱਚ ਦੁਬਾਰਾ ਤੋਂ ਸਾਮ੍ਹਣੇ ਆਇਆ ਜਿੱਥੇ ਉਹ ਇੱਕ ਜਟਿਲ ਆਤੰਕਵਾਦੀ ਹਮਲੇ ਦੀ ਯੋਜਨਾ ਬਣਾਉਣ ਵਿੱਚ ਮਸਰੂਫ਼ ਸੀ। ਯੂਸਫ਼ ਨੇ ਜਨਵਰੀ 14, 1995 ਵਿੱਚ ਪੋਪ ਜਾਨ ਪਾਲ II ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਜਦੋਂ ਕਿ ਉਹ ਫਿਲਿਪੀਅਨ੍ਜ਼ ਦੇ ਦੌਰੇ ਤੇ ਸਨ ਅਤੇ ਉਸ ਤੋਂ ਕੁਝ ਹੀ ਦਿਨਾਂ ਬਾਅਦ 12... (ਪੂਰਾ ਪਾਠ »)

ਕਨੇਕਟ


twitter   facebook   youtube   rss